ਕਦੇ ਕੌੜੇ ਤੇ ਕਦੇ ਮਿਠੇ ਪਲਾਂ ਨਾਲ ਮਿਲਾਉਂਦੀ ਹੈ ਜ਼ਿੰਦਗੀ ,ਆਪਣੇ ਤੇ ਆਪਣਿਆਂ ਲਈ ਜੀਣਾ ਸਿਖਾਉਦੀ ਹੈ ਜ਼ਿੰਦਗੀ ।ਡਿੱਗਦੀ ਹੈ , ਉੱਠਦੀ ਹੈ , ਪੈਰਾਂ ਤੇ ਖੜਾਉਦੀ ਹੈ ਜ਼ਿੰਦਗੀ ,ਨਿੱਤ ਨਵੇਂ - ਨਵੇਂ ਸਬਕ ਜ਼ਿੰਦਗੀ ਦੇ ਪੜ੍ਹਾਉਦੀ ਹੈ ਜ਼ਿੰਦਗੀ ।ਗਮਾਂ ਵਿਚ ਰੋਵੇ ਤੇ ਪੀੜ ਹਿਜ਼ਰ ਦੀ ਹਢਾਂਉਦੀ ਹੈ ਜ਼ਿੰਦਗੀ ,ਖੁਸ਼ੀਆਂ ਵਿੱਚ ਗੀਤ ਪਿਆਰ ਦੇ ਵੀ ਗਾਉਂਦੀ ਹੈ ਜ਼ਿੰਦਗੀ ।ਹੋਵੇ ਦ੍ਰਿੜ ਵਿਸ਼ਵਾਸ ਤੇ ਕੁੱਝ ਕਰ - ਗੁਜਰਨ ਦਾ ਜਜ਼ਬਾ ,ਫਿਰ ਤਾਂ ਪਹਾੜਾਂ ਨਾਲ ਵੀ ਜਾ ਟਕਰਾਉਦੀ ਹੈ ਜ਼ਿੰਦਗੀ ।ਹੋਵੇ ਸ਼ਬਰ ਸੰਤੋਖ ਤੇ ਦਸਾਂ ਨਹੂੰਆਂ ਦੀ ਸੁੱਚੀ ਕੀਰਤ ਜਿਥੇ ,ਉਸ ਵਿਹੜੇ ਵਿੱਚ ਪਲ – ਪਲ ਮੁਸਕਰਾਉਦੀ ਹੈ ਜ਼ਿੰਦਗੀ ।ਆਪਣੇ ਵੀ ਕਈ ਇੱਥੇ ਗੈਰਾਂ ਤੋਂ ਵੀ ਵੱਧ ਕੇ ਬਣ ਜਾਂਦੇ ਨੇ ,ਤੇ ਗੈਰਾਂ ਵੀ ਨੂੰ ਕਈ ਵਾਰ ਆਪਣਾ ਬਣਾਉਂਦੀ ਹੈ ਜ਼ਿੰਦਗੀ ।ਮਨਦੀਪ ਜ਼ਿੰਦਗੀ ਨੂੰ ਸਮਝਣ ਵਾਲੇ ਪੀਰ ਪੈਗੰਬਰ ਬਣਦੇ ਨੇ ,ਨਿੱਤ ਹੀ ਨਵੀਂ ਬੁਝਾਰਤ ਮਨੁੱਖ ਅੱਗੇ ਪਾਉਂਦੀ ਹੈ ਜ਼ਿੰਦਗੀ ।ਮਨਦੀਪ ਗਿੱਲ ਧੜਾਕ
9988111134
No comments:
Post a Comment